ਨਵੀਂ ਦਿੱਲੀ : ਅੱਜਕਲ ਦੇ ਮਾਡਰਨ ਜ਼ਮਾਨੇ 'ਚ ਮੋਟਾਪਾ ਇਕ ਅਜਿਹੀ ਸਰਾਪ ਬਣ ਗਿਆ ਹੈ, ਜੋ ਹਰ ਪਾਸਿਓ ਹਾਨੀਕਾਰਕ ਹੈ। ਕੋਈ ਵੀ ਬੀਮਾਰੀ ਮੋਟਾਪੇ ਤੋਂ ਹੀ ਸ਼ੁਰੂ ਹੁੰਦੀ ਹੈ। ਮੋਟੇ ਲੋਕਾਂ ਨੂੰ ਪਸੰਦ ਵੀ ਨਹੀਂ ਕੀਤਾ ਜਾਂਦਾ ਅਤੇ ਆਸਾਨੀ ਨਾਲ ਉਨ੍ਹਾਂ 'ਤੇ ਕੋਈ ਕਪੜਾ ਫੱਬਦਾ ਹੈ। ਮੋਟੇ ਲੋਕਾਂ ਨੂੰ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ ਅਤੇ ਸਰੀਰ ਨੂੰ ਚੁਸਤ ਅਤੇ ਦਰੁੱਸਤ ਰੱਖਣ ਲਈ ਪਤਲੇ ਹੋਣਾ ਬਹੁਤ ਜ਼ਰੂਰੀ ਹੈ।
ਪਾਣੀ
ਸਰੀਰ ਦਾ ਵਾਧੂ ਭਾਰ ਘੱਟ ਕਰਨ ਲਈ ਸਭ ਤੋਂ ਪਹਿਲਾਂ ਪਾਣੀ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਦਿਨ ਵਿੱਚ 2-3 ਲੀਟਰ ਪਾਣੀ ਜਾਂ ਤਰਲ ਪਦਾਰਥ ਲੈਣਾ ਚਾਹੀਦਾ ਹੈ। ਪਾਣੀ ਸਰੀਰ ਦੇ ਅੰਦਰ ਚਰਬੀ ਨੂੰ ਘੱਟ ਕਰਦਾ ਹੈ ਅਤੇ ਜ਼ਹਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ। ਪਾਣੀ ਭੁੱਖ ਨੂੰ ਘੱਟ ਕਰਦਾ ਹੈ ਅਤੇ ਕਬਜ਼ ਨੂੰ ਵੀ ਰੋਕਦਾ ਹੈ। ਖਾਣਾ ਖਾਣ ਤੋਂ 15-20 ਮਿੰਟ ਬਾਅਦ ਘੁੱਟ-ਘੁੱਟ ਕਰਕੇ ਗਰਮ ਪਾਣੀ ਪੀਣਾ ਚਾਹੀਦਾ ਹੈ।
ਸੰਤਰਾ
ਸੰਤਰਾ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ 'ਰੇਸ਼ੇ' ਅਤੇ 'ਵਿਟਾਮਿਨ ਸੀ' ਭਰਪੂਰ ਮਾਤਰਾ 'ਚ ਹੁੰਦੇ ਹਨ। ਸੰਤਰਾ ਖਾਣ ਨਾਲ ਪਾਚਣ ਸ਼ਕਤੀ 'ਚ ਵਾਧਾ ਹੁੰਦਾ ਹੈ। ਇਸ ਦੇ ਲਗਾਤਾਰ ਸੇਵਨ ਨਾਲ ਚਿਹਰੇ 'ਤੇ ਰੌਣਕ ਆਉਂਦੀ ਹੈ ਅਤੇ ਭਾਰ ਬਿਨ੍ਹਾਂ ਕਿਸੇ ਪਰਹੇਜ਼ ਦੇ ਘੱਟ ਹੁੰਦਾ ਹੈ।
ਸੁੱਕੇ ਫ਼ਲ (ਡਰਾਈ ਫਰੂਟ)
ਸੁੱਕੇ ਫ਼ਲਾਂ 'ਚ ਤਾਜ਼ੇ ਫ਼ਲਾਂ ਨਾਲੋਂ ਜ਼ਿਆਦਾ ਕੈਲੋਰੀ ਹੁੰਦੀ ਹੈ। ਔਸਤਨ ਇੱਕ ਕੱਪ ਸੁੱਕੇ ਫ਼ਲਾਂ 'ਚ 400 ਕੈਲੋਰੀ ਹੁੰਦੀਆਂ ਹਨ ਅਤੇ ਤਾਜ਼ੇ ਫ਼ਲÎਾਂ 'ਚ ਘੱਟ ਕੈਲੋਰੀ ਹੁੰਦੀਆਂ ਹਨ। ਸੁੱਕੇ ਫ਼ਲ ਸਿਹਤ ਲਈ ਵਧੇਰੇ ਲਾਭਦਾਇਕ ਹੁੰਦੇ ਹਨ।
ਮੂਲੀ
ਮੂਲੀ 'ਚ ਮੌਜੂਦ ਪੋਟਾਸ਼ੀਅਮ, ਫੋਲਿਕ ਐਸਿਡ, ਅਂੈਟੀਆਕਸੀਡੈਂਟ, ਗੰਧਕ ਪਾਚਣ ਸ਼ਕਤੀ ਤੇਜ਼ ਕਰਦੇ ਹਨ, ਜਿਸ ਨਾਲ ਭਾਰ ਨਹੀਂ ਵੱਧਦਾ। ਇਸ ਕਰਕੇ ਪਰਹੇਜ਼ ਕੀਤੇ ਬਿਨ੍ਹਾਂ ਹੀ ਭਾਰ ਘੱਟ ਹੋਣ ਲੱਗ ਪੈਂਦਾ ਹੈ।
ਗ੍ਰੀਨ ਟੀ
ਗ੍ਰੀਨ ਟੀ 'ਐਂਟੀਆਕਸੀਡੈਂਟ' ਦਾ ਇੱਕ ਵਧੀਆ ਸਾਧਨ ਹੈ। ਇਹ ਸਰੀਰ ਦੇ ਅੰਦਰ ਦੀ ਚਰਬੀ ਨੂੰ ਘਟਾਉਣ 'ਚ ਸਹਾਇਤਾ ਕਰਦੀ ਹੈ ਅਤੇ ਸਰੀਰ ਦੇ 'ਮੈਟਾਬਾਲਿਜ਼ਮ' ਨੂੰ ਵਧਾਉਂਦੀ ਹੈ। ਰੋਜ਼ ਦੇ ਦੋ-ਤਿੰਨ ਕੱਪ ਹਰੀ ਚਾਹ ਦੇ ਨਾਲ, ਸਰੀਰ ਦੇ ਅੰਦਰ ਵੱਧ ਰਹੇ ਕੋਲੈਸਟਰੌਲ ਤੋਂ ਛੁਟਕਾਰਾ ਪਾ ਸਕਦੇ ਹੋ। 'ਯੂਨੀਵਰਸਿਟੀ ਆੱਫ ਮੈਰੀਲੈਂਡ ਮੈਡੀਕਲ ਸੈਂਟਰ' ਦੇ ਖੋਜਕਾਰ ਨੇ ਆਪਣੀ ਖੋਜ ਦੌਰਾਨ ਸਿੱਧ ਕੀਤਾ ਹੈ, ਕਿ ਗ੍ਰੀਨ ਟੀ 'ਚ ਇੱਕ ਵਿਸ਼ੇਸ਼ ਤਰ੍ਹਾਂ ਦਾ 'ਪੋਲੀਫੇਨੋਲਸ' ਹੁੰਦਾ ਹੈ ਜੋ ਸਰੀਰ 'ਚ ਚਰਬੀ ਨੂੰ ਘੱਟ ਕਰਨ 'ਚ ਸਹਾਇਤਾ ਕਰਦਾ ਹੈ।
ਬਰੋਕਲੀ
ਬਰੋਕਲੀ 'ਚ ਕੈਂਸਰ ਨਾਲ ਲੜ੍ਹਨ ਦੀ ਸ਼ਕਤੀ ਹੁੰਦੀ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਬਰੋਕਲੀ 'ਚ ਫਾਈਬਰ, ਵਿਟਾਮਿਨ ਏ, ਸੀ ਅਤੇ ਕੈਲਸ਼ੀਅਮ ਹੁੰਦਾ ਹੈ, ਜੋ ਭਾਰ ਨੂੰ ਵਧਣ ਨਹੀਂ ਦਿੰਦਾ।
ਸਾਲਮਨ ਮੱਛੀ
ਸਾਲਮਨ ਮੱਛੀ ਵੀ ਭਾਰ ਘਟਾਉਣ 'ਚ ਸਹਾਇਕ ਹੁੰਦੀ ਹੈ। ਇਸ 'ਚ ਕਾਫੀ ਮਾਤਰਾ 'ਚ ਓਮੇਗਾ-3 ਹੁੰਦਾ ਹੈ, ਇਸ ਲਈ ਇਸਨੂੰ (ਹਾਰਟ) ਦਿਲ ਦਾ ਫ਼ਲ ਵੀ ਕਿਹਾ ਜਾਂਦਾ ਹੈ।
ਅੰਡਾ
ਅੰਡਾ ਪ੍ਰੋਟੀਨ ਦਾ ਇੱਕ ਬਹੁਤ ਵਧੀਆ ਸਰੋਤ ਹੈ ਅਤੇ ਇਸ 'ਚ ਸਿਰਫ 70 ਪ੍ਰਤੀਸ਼ਤ ਕੈਲੋਰੀ ਹੁੰਦੀ ਹੈ। ਇਸ 'ਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਵਜ਼ਨ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।
ਗੋਭੀ
ਗੋਭੀ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਆਪਣੇ ਖਾਣੇ 'ਚ ਇਸ ਨੂੰ ਸ਼ਾਮਲ ਕਰੋ ਅਤੇ ਦੇਖੋ ਹੋਲੀ ਹੋਲੀ ਤੁਹਾਡਾ ਭਾਰ ਘੱਟ ਹੋ ਜਾਏਗਾ।
ਬਰਾਉਨ ਰਾਈਸ (ਚੌਲ)
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸਫ਼ੇਦ ਚੌਲ ਦੀ ਬਜਾਏ ਬਰਾਉਨ ਰਾਈਸ ਦੀ ਹੀਵਰਤੋਂ ਕਰਨੀ ਚਾਹੀਦੀ ਹੈ। ਇਸ 'ਚ ਕੈਲੋਰੀ ਘੱਟ ਹੰਦੀ ਹੈ ਅਤੇ ਇਹ ਫਾਇਬਰ ਨਾਲ ਭਰਪੂਰ ਹੁੰਦਾ ਹੈ
ਹੁਣ ਖੁਆਓ ਬੱਚਿਆਂ ਨੂੰ ਘਰ ਦਾ ਬਣਾਇਆ ਹੋਇਆ ਫਰੂਟ ਜੈਮ
NEXT STORY